Home / ਤਾਜ਼ਾ ਖਬਰਾਂ / ਲਾੜੀ ਨੂੰ ਵਿਆਹੁਣ ਹੈਲੀਕਾਪਟਰ ਤੇ ਆਇਆ ਲਾੜਾ, ਵਿਆਹ ਦੇ ਚਾਅ ਚ’ ਤੋੜੇ ਸਾਰੇ ਕਾਇਦੇ-ਕਨੂੰਨ

ਲਾੜੀ ਨੂੰ ਵਿਆਹੁਣ ਹੈਲੀਕਾਪਟਰ ਤੇ ਆਇਆ ਲਾੜਾ, ਵਿਆਹ ਦੇ ਚਾਅ ਚ’ ਤੋੜੇ ਸਾਰੇ ਕਾਇਦੇ-ਕਨੂੰਨ

ਹਰ ਜੋੜਾ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਹੈ ਪਰ ਅਜਿਹੇ ਮੌਕੇ ‘ਤੇ ਅਕਸਰ ਕੋਈ ਨਾ ਅਜਿਹੀ ਗਲਤੀ ਹੋ ਜਾਂਦੀ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਅਜਿਹੀ ਹੀ ਇੱਕ ਗਲਤੀ ਕੀਤੀ ਹੈ ਹਰਿਆਣਾ ਦੇ ਪੈਰਾ ਕਮਾਂਡੋ ‘ਚ ਤਾਇਨਾਤ ਸੰਜੀਵ ਰਾਣਾ ਨੇ, ਜੋ ਬਿਨ੍ਹਾਂ ਇਜ਼ਾਜਤ ਹੈਲੀਕਾਪਟਰ ਲੈ ਕੇ ਮਾਲਵਾ ਦੇ ਇੱਕ ਪਿੰਡ ‘ਚ ਆਪਣੀ ਲਾੜੀ ਨੂੰ ਵਿਆਹੁਣ ਲਈ ਪਹੁੰਚਿਆ।

ਜਾਣਕਾਰੀ ਮੁਤਾਬਕ ਹਰਿਆਣਾ ਦੇ ਜ਼ਿਲਾ ਕੈਥਲ ਦੇ ਪਿੰਡ ਕਲੈਤ ਤੋਂ ਸੰਜੀਵ ਰਾਣਾ ਮੰਗਲਵਾਰ ਨੂੰ ਮੋਹਾਲੀ ਦੇ ਇਕ ਪਿੰਡ ‘ਚ ਪ੍ਰਿਆ ਨਾਂ ਦੀ ਲੜਕੀ ਨੂੰ ਵਿਆਹੁਣ ਲਈ ਹੈਲੀਕਾਪਟਰ ਰਾਹੀਂ ਪਹੁੰਚਿਆ। ਇਸ ਵਿਆਹ ‘ਚ ਜਿੱਥੇ ਇੱਕ ਪਾਸੇ ਸੰਜੀਵ ਨੇ ਬਿਨਾਂ ਇਜ਼ਾਜਤ ਦੇ ਹੈਲੀਕਾਪਟਰ ਪਿੰਡ ‘ਚ ਕੱਚੇ ਤੌਰ ‘ਤੇ ਬਣਾਏ

ਹੈਲੀਪੈਡ ‘ਤੇ ਲੈਂਡ ਕਰਵਾ ਦਿੱਤਾ ਅਤੇ ਦੂਜੇ ਪਾਸੇ ਉਸ ਦੇ ਪਿਤਾ ਰਿਟਾਇਰਡ ਫੌਜੀ ਰਮਲਾ ਰਾਮ ਨੇ ਆਪਣੀ ਦੋਨਾਲੀ ਰਾਹੀਂ ਵਿਆਹ ‘ਚ 17 ਹਵਾਈ ਫਾਇਰ ਕੀਤੇ।ਇਸ ਸੰਬੰਧੀ ਡੀ. ਸੀ. ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਹੈ ਕਿ ਹੈਲੀਕਾਪਟਰ ਲੈਂਡਿੰਗ ਦੀ ਇਜ਼ਾਜਤ ਐੱਸ. ਡੀ. ਐੱਮ. ਦਿੰਦਾ ਹੈ ਪਰ ਐੱਸ. ਡੀ. ਐੱਮ. ਜਗਦੀਪ ਸਹਿਗਲ ਨੇ ਕਿਹਾ ਹੈ ਕਿ ਉਹ ਇਲਾਕਾ ਮੇਰੇ ਕੋਲ ਨਹੀਂ ਹੈ।

Today We’re Presenting the New Viral Video on Social Media . This Video is Related to Punjabi Videos. In This Video, we shows you “Mukh Mantri Baare Dekho ki keha Sidhu Moosewala ne Full Video” . Go Down & Click on Video to Watch. Enjoy this Article and Stay connect with us.!! If you would like this Article then please Like & Share this Article, and be sure to Like & Follow (See First) our Facebook Page “Kaur Media” to see our Latest Updates Related to Punjabi Industry. We will always try to give you Fair and Accurate Information. Thank you so much for stay connected with us.

Leave a Reply

Your email address will not be published. Required fields are marked *